06/04/2026
ਵ੍ਰਿੱਧ ਆਸ਼ਰਮ ਵਿੱਚ ਅੱਜ ਧੂਮਧਾਮ ਨਾਲ ਸਵੱਛਤਾ ਬਿਨ ਸੇਵਾ ਧਰਮ ਵੈਲਫੇਅਰ ਸੋਸਾਇਟੀ ਵੱਲੋਂ ਮਨਾਇਆ ਗਿਆ ਬਜ਼ੁਰਗਾਂ ਦਾ ਜਨਮਦਿਨ
ਮਿਤੀ (05-04-2026), ਹੋਸ਼ਿਆਰਪੁਰ
ਅੱਜ ਸਵੱਛਤਾ ਬਿਨ ਸੇਵਾ ਧਰਮ ਵੈਲਫੇਅਰ ਸੋਸਾਇਟੀ ਵੱਲੋਂ ਵ੍ਰਿੱਧ ਆਸ਼ਰਮ, ਰਾਮ ਕਾਲੋਨੀ ਕੈਂਪ ਵਿੱਚ ਬਜ਼ੁਰਗਾਂ ਦਾ ਸਾਂਝਾ ਜਨਮਦਿਨ, ਜਿਸਨੂੰ “ਬਰਥਡੇ ਬਲਾਸਟ” ਨਾਮ ਦਿੱਤਾ ਗਿਆ, ਮਨਾਇਆ ਗਿਆ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਰਾਜ ਕੁਮਾਰ, ਮੈਂਬਰ ਆਫ਼ ਪਾਰਲੀਮੈਂਟ, ਹੋਸ਼ਿਆਰਪੁਰ ਹਾਜ਼ਰ ਸਨ।
ਡਾ. ਰਾਜ ਕੁਮਾਰ ਨੇ ਬਜ਼ੁਰਗਾਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਨਾਲ ਸਮਾਂ ਬਿਤਾਇਆ। ਉਨ੍ਹਾਂ ਨੇ ਬਜ਼ੁਰਗਾਂ ਨਾਲ ਮਿਲ ਕੇ ਕੇਕ ਵੀ ਕੱਟਿਆ।
ਆਪਣੇ ਸੰਬੋਧਨ ਵਿੱਚ ਡਾ. ਰਾਜ ਕੁਮਾਰ ਨੇ ਕਿਹਾ ਕਿ ਸਾਡੀ ਸੰਸਕ੍ਰਿਤੀ ਵਿੱਚ ਬਜ਼ੁਰਗਾਂ ਨੂੰ ਪੂਜਿਆ ਜਾਂਦਾ ਹੈ ਅਤੇ ਅਸੀਂ ਇਹ ਚਾਹੁੰਦੇ ਹਾਂ ਕਿ ਦੁਨੀਆ ਵਿੱਚ ਐਸਾ ਸਮਾਂ ਆਵੇ ਜਦੋਂ ਵ੍ਰਿੱਧ ਆਸ਼ਰਮਾਂ ਦੀ ਲੋੜ ਹੀ ਨਾ ਪਵੇ।
ਉਨ੍ਹਾਂ ਨੇ ਸੋਸਾਇਟੀ ਦੇ ਕੰਮਾਂ ਦੀ ਖੂਬ ਪ੍ਰਸ਼ੰਸਾ ਕੀਤੀ। ਡਾ. ਰਾਜ ਕੁਮਾਰ ਵੱਲੋਂ ਨਵੇਂ ਮੈਂਬਰਾਂ ਨੂੰ ਵੀ ਸੋਸਾਇਟੀ ਨਾਲ ਜੋੜਿਆ ਗਿਆ ਅਤੇ ਪੁਰਾਣੇ ਮੈਂਬਰਾਂ ਨੂੰ ਉਨ੍ਹਾਂ ਦੇ ਉੱਤਮ ਕੰਮ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਹਰ ਇਕ ਵਿਅਕਤੀ ਨੂੰ ਬਜ਼ੁਰਗਾਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ।
ਅੰਤ ਵਿੱਚ ਡਾ. ਰਾਜ ਕੁਮਾਰ ਨੇ ਭਰੋਸਾ ਦਿਵਾਇਆ ਕਿ ਉਹ ਹਮੇਸ਼ਾਂ ਸੋਸਾਇਟੀ ਦੇ ਨਾਲ ਖੜੇ ਰਹਿਣਗੇ ਅਤੇ ਐਸੇ ਨੇਕ ਕੰਮਾਂ ਵਿੱਚ ਕੱਧੇ ਨਾਲ ਕੱਧਾ ਮਿਲਾ ਕੇ ਚਲਣਗੇ।
ਪ੍ਰੋਗਰਾਮ ਦੇ ਅੰਤ ਵਿੱਚ ਸੋਸਾਇਟੀ ਦੇ ਮੈਂਬਰਾਂ ਵੱਲੋਂ ਡਾ. ਰਾਜ ਕੁਮਾਰ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਤੇ ਸਾਰੇ ਮੈਂਬਰਾਂ ਨੇ ਮਿਲ ਕੇ ਸਾਲਾਨਾ ਮੀਟਿੰਗ ਵੀ ਕੀਤੀ, ਜਿਸ ਵਿੱਚ ਆਉਣ ਵਾਲੇ ਸਮੇਂ ਵਿੱਚ ਲੋਕ ਭਲਾਈ ਦੇ ਪ੍ਰੋਗਰਾਮਾਂ ਬਾਰੇ ਵਿਚਾਰ ਕੀਤਾ ਗਿਆ।
***
Elderly Residents’ Birthday Celebrated with Great Enthusiasm at Old Age Home by Swachttabin Sewadharam Welfare Society Regd.
Date: (05-04-2026), Hoshiarpur
Today, Swachttabin Sewadharam Welfare Society celebrated the collective birthday of elderly residents at the Old Age Home, Ram Colony Camp, named “Birthday Blast.”
The event was graciously attended by the Chief Guest, Honourable Dr. Raj Kumar, Member of Parliament, Hoshiarpur.
Honourable Dr. Raj Kumar interacted warmly with the elderly, inquired about their well-being, and spent quality time with them. He also joined them in cutting the birthday cake.
In his address, Dr. Raj Kumar ji stated that in our culture, elders are deeply respected and revered, and he expressed his hope for a future where old age homes may no longer be required.
He highly appreciated the commendable work of the society. He also encouraged new members to join the society and honoured existing members with appreciation certificates for their outstanding contributions.
He emphasized that every individual should make an effort to spend time with the elderly.
In the end, Dr. Raj Kumar ji assured that he will always stand with the society and continue to support such noble initiatives.
At the conclusion of the program, the society members expressed their sincere gratitude to Honourable Dr. Raj Kumar.
On this occasion, all members also held the annual meeting, where discussions were made regarding upcoming welfare programs.